ਆਮ ਆਦਮੀ ਪਾਰਟੀ ਸ਼ਹੀਦਾ ਦਾ ਦਿਲੋਂ ਸਨਮਾਨ ਕਰਦੀ ਹੈ: MLA, ਦੇਵ ਮਾਨ

ਨਾਭਾ (ਨਿਊਜ਼ ਪਲੱਸ)ਪੂਨਮ: ਸ਼ਹੀਦ ਸੰਦੀਪ ਸਿੰਘ , ਪਿੰਡ ਮਾਂਗੇਵਾਲ ਵਿਧਾਨ ਸਭਾ ਨਾਭਾ , ਜੋ ਕੀ 2012 ਅਸਾਮ ਵਿੱਚ ਅੱਤਵਾਦੀ ਹਮਲੇ ਵਿੱਚ ਸਹੀਦ ਹੋ ਗਏ ਸਨ । ਉਨਾ ਦੇ ਪਰਿਵਾਰ ਤੇ ਪਿੰਡ ਵਾਸੀ ਲੰਮੇ ਸਮੇਂ ਤੋਂ ਮੌਜੂਦਾ ਪਿਛਲੀਆਂ ਸਰਕਾਰਾਂ ਤੋਂ ਸ਼ਹੀਦ ਸੰਦੀਪ ਸਿੰਘ ਦੇ ਨਾਮ ਤੇ ਸਕੂਲ ਦਾ ਨਾਮ ਰੱਖਣ ਦੀ ਮੰਗ ਕਰ ਰਹੇ ਸੀ l
ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਮਹਿਜ਼ 3 ਮਹੀਨੇ ਹੋਏ ਹਨ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾ ਨੇ ਪਰਿਵਾਰ ਨਾਲ ਪਹਿਲੀ ਮੁਲਾਕਾਤ ਵਿੱਚ ਹੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ “ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਗੇਵਾਲ “ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ । ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ , ਨਾਭਾ ਨੇ ਪਰਿਵਾਰ ਤੇ ਸਮੂਹ ਪਿੰਡ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕੀਤਾ । ਉਦਘਾਟਨ ਮੌਕੇ ਦੇਵ ਮਾਨ ਨੇ ਹਾਜ਼ਰੀ ਭਰੀ ਤੇ ਸ਼ਹੀਦ ਸੰਦੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।

Related posts

Leave a Comment