ਕੋਟਕਪੂਰਾ ‘ਚ ਚਿੱਟੇ ਦੀਆਂ ਪੁੜੀਆਂ ਬਣਾ ਰਹੀਆਂ ਔਰਤਾਂ ਦੀ ਵੀਡੀਓ ਵਾਇਰਲ ਹੋਣ ‘ਤੇ SSP ਅਵਨੀਤ ਕੌਰ ਦੀ ਵੱਡੀ ਰੇਡ

ਕੋਟਕਪੂਰਾ: ਸੋਸ਼ਲ ਮੀਡੀਆ ’ਤੇ ਕੋਟਕਪੂਰਾ ਦੀ ਇੰਦਰਾ ਕਾਲੋਨੀ ‘ਚ ਚਿੱਟੇ ਦੀਆਂ ਪੁੜੀਆਂ ਬਣਾ ਰਹੀਆਂ ਦੋ ਔਰਤਾਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਇਲਾਕੇ ‘ਚ ਸਰਚ ਅਪਰੇਸ਼ਨ ਸ਼ੁਰੂ ਕੀਤਾ। ਐਸ ਐਸ ਪੀ ਫਰੀਦਕੋਟ ਅਵਨੀਤ ਕੌਰ ਸਿੱਧੂ ਦੀ ਅਗਵਾਈ ‘ਚ ਕਰੀਬ 200 ਪੁਲਿਸ ਕਰਮੀਆਂ ਨੇ ਨਸ਼ੇ ਲਈ ਬਦਨਾਮ ਕੋਟਕਪੂਰਾ ਦੇ ਇਲਾਕੇ ਇੰਦਰਾ ਨਗਰ ’ਚ ਛਾਪੇਮਾਰੀ ਕੀਤੀ। ਇਸ ਮੌਕੇ ਐਸ ਐਸ ਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇੰਦਰਾ ਕਲੋਨੀ ਇਲਾਕਾ ਨਸ਼ੇ ਲਈ ਕਾਫੀ ਬਦਨਾਮ ਹੈ, ਇੱਥੇ ਸਮੇਂ-ਸਮੇਂ ‘ਤੇ ਛਾਪਮੇਰੀ ਕਰ ਕੇ ਮਾਮਲੇ ਦਰਜ ਕੀਤੇ ਗਏ ਹਨ l

Related posts

Leave a Comment