ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਹੋਈ ਪਲੇਠੀ ਮੀਟਿੰਗ, 24 ਤੋਂ 27 ਅਗਸਤ ਹੋਣਗੀਆਂ ਜ਼ੋਨ ਪੱਧਰੀ ਖੇਡਾਂ

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਪਲੇਠੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਸ: ਗੁਰਸ਼ਰਨ ਸਿੰਘ -ਕਮ -ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ| ਇਸ ਮੀਟਿੰਗ ਵਿਚ ਸਮੂਹ ਬੀ ਐਮ ਸਪੋਰਟਸ, ਜ਼ੋਨ ਸਕੱਤਰ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਜਿਸ ਵਿੱਚ ਦਲਜੀਤ ਸਿੰਘ ਡੀ. ਐਮ. ਸਪੋਰਟਸ ਵੱਲੋਂ ਜ਼ੋਨ ਅਤੇ ਜ਼ਿਲ੍ਹਾ ਖੇਡਾਂ ਬਾਰੇ ਵਿਚਾਰ ਕੀਤੀ ਗਈ ਅਤੇ ਸਰਬਸੰਮਤੀ  ਨਾਲ ਜ਼ੋਨ ਟੂਰਨਾਮੈਂਟ ਕਮੇਟੀ ਦੀਆਂ ਮਿਤੀਆਂ ਦਾ ਐਲਾਨ ਕੀਤਾ ਗਿਆ| ਜ਼ੋਨ ਪੱਧਰ ਤੇ ਮਿਤੀ 24 ਤੋਂ 27 ਅਗਸਤ ਜ਼ੋਨ ਟੂਰਨਾਮੈਂਟ  ਜ਼ੋਨ ਪ੍ਰਧਾਨ, ਜ਼ੋਨ ਸਕੱਤਰ ਅਤੇ ਬੀ ਐੱਮ ਸਪੋਰਟਸ ਦੀ ਦੇਖ ਰੇਖ ਵਿੱਚ ਹੋਣਗੀਆਂ ਅਤੇ ਜ਼ਿਲ੍ਹੇ ਵਿਚ ਜ਼ੋਨ ਤੋਂ ਸਾਂਝੀ ਟੀਮ ਜ਼ਿਲ੍ਹੇ ਵਿਚ ਲਿਆਂਦੀ ਜਾਵੇਗੀ| ਜ਼ੋਨ ਅਤੇ ਜ਼ਿਲ੍ਹੇ ਵਿੱਚ ਖੇਡ ਨੀਤੀ 2021 ਅਨੁਸਾਰ ਹੀ ਖੇਡਾਂ ਕਰਵਾਈਆਂ ਜਾਣਗੀਆਂ| ਜ਼ੋਨ ਅਥਲੈਟਿਕ ਅਤੇ ਜ਼ਿਲ੍ਹਾ ਖੇਡਾਂ ਦੀਆਂ ਤਰੀਕਾਂ ਬਾਅਦ ਵਿੱਚ ਦੱਸੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਮੈਂਬਰਾਂ ਵਿਚ ਜ਼ਿਲ੍ਹਾ ਪ੍ਰਧਾਨ ਸ: ਗੁਰਸ਼ਰਨ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ਧੀਰਜ ਵਸਿਸਟ , ਸੀਨੀਅਰ ਮੀਤ ਪ੍ਰਧਾਨ ਸਤਿੰਦਰਦੀਪ ਕੌਰ , ਮੀਤ ਪ੍ਰਧਾਨ ਦੀਪਤੀ ਢਿੱਲੋਂ, ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਪਥਿਆਲ, ਵਿੱਤੀ ਅਤੇ ਪ੍ਰਬੰਧਕੀ ਸਕੱਤਰ ਦਲਜੀਤ ਸਿੰਘ ਡੀ ਐਮ ਸਪੋਰਟਸ ,ਸਹਾਇਕ ਸਕੱਤਰ ਪ੍ਰਭਜੋਤ ਸਿੰਘ ਬੋਹਣ, ਟੈਕਨੀਕਲ ਕਮੇਟੀ ਮੈਂਬਰ  ਬਲਬੀਰ ਸਿੰਘ ,ਜ਼ੋਨ ਸਕੱਤਰ ਹਰਵਿੰਦਰ ਸਿੰਘ, ਸਰਬਜੋਤ ਸਿੰਘ, ਪ੍ਰੇਮ ਸਿੰਘ ,ਦਲੀਪ ਕੁਮਾਰ ਸਤਪਾਲ ਸਿੰਘ ,ਠਾਕੁਰ ਕਰਨ ਸਿੰਘ ,ਕੁਲਵਿੰਦਰ ਸਿੰਘ  ,ਸਤਵਿੰਦਰ ਸਿੰਘ ਨਰਿੰਦਰ ਸਿੰਘ ,ਬਲਵੀਰ ਸਿੰਘ ਅਤੇ  ਬੀ ਐਮ  ਸਪੋਰਟਸ ਸੰਦੀਪ ਸਿੰਘ ,ਦਵਿੰਦਰ ਸਿੰਘ ,ਰੋਹਿਤ ਸ਼ਰਮਾ, ਹੇਮ ਰਾਜ ,ਪਰਦੀਪ ਸਿੰਘ ,ਕਰਨ ਮਹਿਤਾ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ ।

Related posts

Leave a Comment