ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸੰਦੀਪ ਹੰਸ ਨੇ ਆਧਾਰ ਇਨਰੋਲਮੈਂਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲ੍ਹੇ ਵਿਚ ਕੰਮ ਕਰ ਰਹੇ ਸੇਵਾ ਕੇਂਦਰਾਂ, ਡੀ.ਈ.ਓ., ਡੀ.ਪੀ.ਓ. ਤੇ ਹੋਰ ਗੈਰ ਸਰਕਾਰੀ ਨਾਮਾਂਕਨ ਏਜੰਸੀਆਂ ਦੇ ਪ੍ਰਤੀਨਿੱਧੀਆਂ ਨਾਲ ਆਧਾਰ ਇਨਰੋਲਮੈਂਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਲ 2022 ਦੇ ਅਨੁਮਾਨਿਤ ਆਬਾਦੀ ਅਨੁਸਾਰ ਜ਼ਿਲ੍ਹੇ ਵਿਚ ਆਧਾਰ ਰਜਿਸਟ੍ਰੇਸ਼ਨ 116.13 ਪ੍ਰਤੀਸ਼ਤ ਨੂੰ ਪਾਰ ਕਰ ਚੁੱਕਾ ਹੈ, ਪਰ ਉਮਰ ਵਰਗ ਦੇ ਅਨੁਸਾਰ ਕਵਰੇਜ਼ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ 0-5 ਸਾਲ ਦੇ ਉਮਰ ਵਰਗ ਦੇ ਕੇਵਲ 69.99 ਬੱਚਿਆਂ ਨੂੰ ਹੀ ਆਧਾਰ ਜਾਰੀ ਕੀਤਾ ਗਿਆ ਹੈ। ਇਸ ਤਰ੍ਹਾਂ ਇਸ ਉਮਰ ਵਰਗ ਵਿਚ ਵਿਆਪਕ ਕਵਰੇਜ਼ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ 100 ਪ੍ਰਤੀਸ਼ਤ ਆਧਾਰ ਇਨਰੋਲਮੈਂਟ ਦੇ ਟੀਚੇ ਦੀ ਪ੍ਰਾਪਤੀ ਲਈ ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵ ਰਾਜ ਸਿੰਘ ਬੱਲ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਕੂਲ ਸਿੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਉਹ ਉਪਲਬੱਧ ਸਾਧਨਾਂ ਦੀ ਉਚਿਤ ਵਰਤੋਂ ਕਰਦੇ ਹੋਏ ਆਧਾਰ ਇਨਰੋਲਮੈਂਟ ਨੂੰ ਵਧਾਉਣ। ਉਨ੍ਹਾਂ ਨੇ ਇਸ ਲਈ ਰੂਟ ਪਲਾਨ ਤਿਆਰ ਕਰਕੇ ਆਧਾਰ ਇਨਰੋਲਮੈਂਟ ਏਜੰਸੀਆਂ ਨਾਲ ਸਾਂਝਾ ਕਰਨ ਦੀ ਹਦਾਇਤ ਵੀ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਆਧਾਰ ਨਾਮਾਂਕਨ ਵਾਲੇ ਸਥਾਨਾਂ ’ਤੇ ਬੱਚਿਆਂ ਤੇ ਹੋਰ ਲੋਕਾਂ ਨੂੰ ਲਿਆਉਣ ਲਈ ਵੀ ਯਤਨ ਕੀਤੇ ਜਾਣ। ਉਨ੍ਹਾਂ ਸੇਵਾ ਕੇਂਦਰ ਕੋਆਰਡੀਨੇਟਰ ਨੂੰ ਕਿਹਾ ਕਿ ਉਹ ਸੇਵਾ ਕੇਂਦਰਾਂ ਵਿਚ ਭੀੜ ਨੂੰ ਕੰਟਰੋਲ ਕਰਨ ਲਈ ਵੀ ਖਾਕਾ ਤਿਆਰ ਕਰਨ ਅਤੇ ਜੇਕਰ ਵੱਧ ਲੋਕ ਆਉਣ ਤਾਂ ਉਨ੍ਹਾਂ ਨੂੰ ਜਾਂ ਸਮਾਂ ਦਿੱਤਾ ਜਾਵੇ ਜਾਂ ਨਜ਼ਦੀਕ ਦੇ ਕੇਂਦਰ ਵਿਚ ਭੇਜਿਆ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਲੋਕਾਂ ਨੂੰ ਆਪਣੇ ਬੱਚਿਆਂ ਦਾ ਆਧਾਰ ਬਣਾਉਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਨਾਲ ਸਰਕਾਰੀ ਸੇਵਾਵਾਂ ਲੇਣ ਵਿਚ ਆਸਾਨੀ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਵੈਕਸੀਨੇਸ਼ਨ ਵਿਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਗੁਮਸ਼ੁਦਾ ਬੱਚਿਆਂ ਨੂੰ ਲੱਭਣ ਵਿਚ ਵੀ ਆਸਾਨੀ ਹੁੰਦੀ ਹੈ ਤੇ ਦੇਸ਼ ਵਿਚ 500 ਤੋਂ ਵੱਧ ਬੱਚੇ ਇਸ ਵਿਧੀ ਨਾਲ ਮਾਂ-ਬਾਪ ਨਾਲ ਮਿਲਾਏ ਜਾ ਚੁੱਕੇ ਹਨ। ਇਸ ਤਰ੍ਹਾਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ 5 ਤੋਂ 15 ਦੀ ਉਮਰ ਸਾਲ ਵਿਚ ਆਧਾਰ ਅਪਡੇਟ ਕਰਵਾਇਆ ਜਾਣਾ ਹੈ। ਉਨ੍ਹਾਂ ਲੋਕਾਂ ਨੂੰ ਇਸ ਕੰਮ ਵਿਚ ਸਰਕਾਰੀ ਏਜੰਸੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਧਾਰ ਅਪਡੇਟ ਕਰਨ ਦੀ ਸੁਵਿਧਾ ਸੇਵਾ ਕੇਂਦਰਾਂ, ਸਕੂਲਾਂ, ਆਂਗਣਵਾੜੀਆਂ, ਪੋਸਟ ਆਫਿਸ, ਬੈਂਕਾਂ ਵਿਚ ਰੋਟੇਸ਼ਨ ਦੇ ਆਧਾਰ ’ਤੇ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਨਵਾਂ ਆਧਾਰ ਬਣਵਾਉਣ ਜਾਂ ਅਪਡੇਟ ਕਰਵਾਉਣ ਲਈ ਲੋਕ ਆਪਣੇ ਨਜ਼ਦੀਕੀ ਸੇਵਾ ਕੇਂਦਰ, ਪੋਸਟ ਆਫਿਸ, ਬੈਂਕ ਨਾਲ ਸੰਪਰਕ ਕਰਨ ਜਾਂ ਆਪਣੇ ਨਜ਼ਦੀਕੀ ਆਧਾਰ ਸੈਂਟਰ ਦਾ ਪਤਾ ਦੇਖਣ ਲਈ ਲਈ https://bit.ly/3pwHYYx. ਲਿੰਕ ’ਤੇ ਜਾਣ।

Related posts

Leave a Comment