ਸੈਨਾ ਦੀ ਭਰਤੀ ਸਬੰਧੀ ਮੁਫ਼ਤ ਸਿਖਲਾਈ ਕੈਂਪ ਲਈ ਟਰਾਇਲ 1 ਤੇ 2 ਨੂੰ…

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਸੀ-ਪਾਈਟ ਕੈਂਪ ਨੰਗਲ ਦੇ ਕੈਂਪ ਇੰਚਾਰਜ ਮਾਸਟਰ ਵਿਪਨ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਯੁਵਕਾਂ ਲਈ ਮਹੀਨਾ ਨਵੰਬਰ 2022 ਵਿਚ ਹੋਣ ਵਾਲੀ ਏ.ਆਰ.ਓ. ਜਲੰਧਰ ਦੀ ਆਰਮੀ ਦੀ ਭਰਤੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਉਪਰੋਕਤ ਜ਼ਿਲਿਆਂ ਨਾਲ ਸਬੰਧਤ ਚਾਹਵਾਨ ਨੌਜਵਾਨ ਟਰਾਇਲ ਵਾਸਤੇ ਮਿਤੀ 1 ਸਤੰਬਰ ਅਤੇ 2 ਸਤੰਬਰ 2022 ਨੂੰ ਸਵੇਰੇ 8 ਵਜੇ ਤੱਕ ਆਪਣੇ ਦਸਤਾਵੇਜ ਲੈ ਕੇ ਕੈਂਪ ਵਿਖੇ ਹਾਜ਼ਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਰਮੀ ਦੀ ਭਰਤੀ ਵਾਸਤੇ ਉਮਰ ਸਾਢੇ 17 ਤੋਂ 23 ਸਾਲ, ਕੱਦ 170 ਸੈਂਟੀ ਮੀਟਰ ਅਤੇ ਵਿਦਿਅਕ ਯੋਗਤਾ ਦਸਵੀ ਕਲਾਸ ਵਿਚ 45 ਪ੍ਰਤੀਸ਼ਤ ਪਾਸ ਹੋਣੀ ਲਾਜ਼ਮੀ ਹੈ। ਟਰਾਇਲ ਦੌਰਾਨ ਯੁਵਕ ਆਪਣਾ ਆਨ-ਲਾਈਨ ਰਜਿਸਟ੍ਰੇਸ਼ਨ ਨਾਲ ਲੈ ਕੇ ਆਉਣਗੇ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸੀ-ਪਾਈਟ ਕੈਂਪ ਨੰਗਲ ਮਾਰਫਤ ਸ਼ਿਵਾਲਿਕ ਕਾਲਜ ਮੌਜੋਵਾਲ ਨਵਾਂ ਨੰਗਲ ਵਿਖੇ ਜਾਂ ਮੋਬਾਇਲ ਨੰਬਰ 78142-16362 ਅਤੇ 98774-80077 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Comment