ਸ਼੍ਰੀ ਮਨੀਕਰਣ ਸਾਹਿਬ ਫਟਿਆ ਬੱਦਲ, ਪਾਣੀ ‘ਚ ਰੁੜੇ ਘਰ ਤੇ ਕਈ ਲੋਕ ਹੋਏ ਲਾਪਤਾ

ਕੁਲੂ ‘ਚ ਬਾਦਲ ਫੱਟਣ ਨਾਲ ਹੜ ਵਰਗਾ ਮਾਹੌਲ ਬਣ ਗਿਆ ਹੈ।ਕਈ ਲੋਕਾਂ ਦੇ ਲਾਪਤਾ ਹੋਣ ਦੀ ਆਸ਼ੰਕਾ ਹੈ। ਕੁਲੂ ਜ਼ਿਲ੍ਹਾ ‘ਚ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ।
ਮਣੀਕਰਨ ਘਾਟੀ ਦੇ ਚੋਜ਼ ਨਾਲਾ ‘ਚ ਭਾਰੀ ਮੀਂਹ ਦੇ ਚਲਦਿਆਂ ਹੜ੍ਹ ਆ ਗਿਆ ਹੈ। ਜਿਸ ਨਾਲ ਪਾਰਵਤੀ ਨਦੀ ਦੇ ਕਿਨਾਰੇ ਬਣੇ ਰੈਸਟੋਰੈਂਟ ਅਤੇ ਕਈ ਘਰ ਦੇ ਘਰ ਵਹਿ ਜਾਣ ਦੀ ਜਾਣਕਾਰੀ ਹੈ। ਹਾਦਸੇ ‘ਚ ਲੋਕਾਂ ਦੇ ਵੀ ਵਹਿਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।ਦੂਜੇ ਪਾਸੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ‘ਚ ਵੀ ਭਾਰੀ ਮੀਂਹ ਪੈਣ ਤੋਂ ਬਾਅਦ ਹੋਏ ਲੈਂਡ ਸਲਾਈਡ ਦੇ ਕਾਰਨ ਨੈਸ਼ਨਲ ਹਾਈਵੇ ਬੰਦ ਹੋ ਗਿਆ।

Related posts

Leave a Comment