ਰੈਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਦੌਰਾਨ ਚੁਣੇ ਗਏ 5 ਬੈਸਟ ਰੈਡ ਰਿਬਨ ਕਲੱਬ

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਯੁਵਕ ਸੇਵਾਵਾਂ ਵਿਭਾਗ ਹੁਸ਼ਿਆਰਪੁਰ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਜ਼ਿਲ੍ਹੇ ਦੇ ਰੈਡ ਰਿਬਨ ਕਲੱਬਾਂ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਹਰ ਸੰਸਥਾ ਵਲੋਂ ਸੈਸ਼ਨ 2022-23 ਦੌਰਾਨ ਘੱਟ ਤੋਂ ਘੱਟ ਇਕ ਖੂਨਦਾਨ ਕੈਂਪ ਜ਼ਰੂਰ ਲਗਾਉਣ। ਉਹ ਅੱਜ ਰਿਆਤ-ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਵਿਚ ਰੈਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸਮੂਹ ਰੈਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਅਫ਼ਸਰਾਂ, ਪ੍ਰਤੀਨਿੱਧੀਆਂ ਨੂੰ ਮੁੱਖ ਦਫ਼ਤਰ ਤੋਂ ਪ੍ਰਾਪਤ ਗਰਾਂਟ ਵੀ ਵੰਡੀ ਗਈ ਅਤੇ ਜ਼ਿਲ੍ਹੇ ਦੇ 5 ਬੈਸਟ ਰੈਡ ਰਿਬਨ ਕਲੱਬ ਚੁਣ ਕੇ ਇਨ੍ਹਾਂ ਕਲੱਬਾਂ ਦੇ ਪ੍ਰੋਗਰਾਮ ਅਫ਼ਸਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਚੁਣੇ ਗਏ 5 ਬੈਸਟ ਕਲੱਬਾਂ ਦੇ ਪ੍ਰੋਗਰਾਮ ਅਫ਼ਸਰਾਂ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਪ੍ਰੋ: ਵਿਜੇ ਕੁਮਾਰ, ਸਰਕਾਰੀ ਕਾਲਜ ਤਲਵਾੜਾ ਤੋਂ ਪ੍ਰੋ: ਨੀਤਿਕਾ, ਸਰਕਾਰੀ ਕਾਲਜ ਢੋਲਬਾਹਾ ਤੋਂ ਪ੍ਰੋ: ਰੰਜਨਾ, ਐਸ.ਪੀ.ਐਨ. ਕਾਲਜ ਫਾਰ ਵੂਮੈਨ ਮੁਕੇਰੀਆਂ ਤੋਂ ਪ੍ਰੋ: ਅਨੂ ਤੇ ਰਿਆਤ-ਬਾਹਰਾ ਕਾਲਜ ਆਫ਼ ਫਾਰਮੇਸੀ ਤੋਂ ਪ੍ਰੋ: ਮਨੋਜ ਨੂੰ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿਥੇ ਪ੍ਰੋਗਰਾਮ ਅਫ਼ਸਰਾਂ ਵਲੋਂ ਪਿਛਲੇ ਸੈਸ਼ਨ ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ, ਉਥੇ ਸਾਲ 2022-23 ਦੌਰਾਨ ਰੈਡ ਰਿਬਨ ਕਲੱਬਾਂ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ।
ਪ੍ਰੀਤ ਕੋਹਲੀ ਨੇ ਕਿਹਾ ਕਿ ਇਨ੍ਹਾਂ ਕਲੱਬਾਂ ਦੇ ਚੱਲਦਿਆਂ ਜ਼ਿਲ੍ਹੇ ਦੇ ਕਾਲਜਾਂ, ਨਰਸਿੰਗ ਕਾਲਜਾਂ, ਬਹੁਤਕਨੀਕੀ ਕਾਲਜਾਂ ਨਾਲ ਸਿੱਧਾ ਸੰਪਰਕ ਕਾਇਮ ਹੋਇਆ ਹੈ ਅਤੇ ਵਿਭਾਗ ਦੀਆਂ ਹੋਰ ਗਤੀਵਿਧੀਆਂ ਵੀ ਇਨ੍ਹਾਂ ਸੰਸਥਾਵਾਂ ਵਿਚ ਵਧੀਆ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ। ਸ੍ਰੀ ਕੋਹਲੀ ਨੇ ਦੱਸਿਆ ਕਿ ਸਾਲ 2020-21 ਦੌਰਾਨ ਰੈਡ ਰਿਬਨ ਕਲੱਬਾਂ ਵਲੋਂ ਆਪਣੇ-ਆਪਣੇ ਕਾਲਜਾਂ ਵਿਚ ਵਧੇਰੇ ਗਤੀਵਿਧੀਆਂ ਆਨਲਾਈਨ ਹੀ ਕਰਵਾਈਆਂ ਗਈਆਂ, ਜਿਸ ਨਾਲ ਆਮ ਜਨਤਾ ਤੇ ਕਾਲਜ ਵਿਦਿਆਰਥੀਆਂ ਨੂੰ ਐਚ.ਆਈ.ਵੀ., ਏਡਜ਼ ਤੇ ਖੂਨਦਾਨ ਪ੍ਰਤੀ ਜਾਗਰੂਕ ਕਰਨ ਲਈ ਆਨਲਾਈਨ ਮੁਕਾਬਲੇ ਵੀ ਕਰਵਾਏ ਗਏ ਸਨ।
ਇਸ ਮੌਕੇ ਡੀ.ਡੀ.ਆਰ.ਸੀ. ਦੀ ਮੈਨੇਜਰ ਨਿਸ਼ਾ ਰਾਣੀ ਵਲੋਂ ਆਪਣੀ ਟੀਮ ਮੈਂਬਰ ਚੰਦਨ ਦੇ ਸਹਿਯੋਗ ਨਾਲ ਆਏ ਹੋਏ ਨੋਡਲ ਅਫ਼ਸਰਾਂ ਨੂੰ ਐਚ.ਆਈ.ਵੀ. ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਸਾਰਿਆ ਨੁੰ ਏਡਜ਼ ਜਾਗਰੁਕਤਾ ਸਬੰਧੀ ਇਕ ਵੀਡੀਓ ਕਲਿੱਪ ਵੀ ਦਿਖਾਈ ਅਤੇ ਸਮੂਹ ਕਾਲਜਾਂ ਨੁੰ ਕਿਹਾ ਕਿ ਉਹ ਆਪਣੇ-ਆਪਣੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਇਹ ਕਲਿੱਪ ਜ਼ਰੂਰ ਦਿਖਾਉਣ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ, ਡਾਇਰੈਕਟਰ ਪ੍ਰਸ਼ਾਸਨ ਸ੍ਰੀ ਕੁਲਦੀਪ ਸਿੰਘ ਰਾਣਾ, ਪ੍ਰੋ: ਮਨੋਜ ਕਤਿਆਲ, ਡਾ. ਜਿਓਤਸਨਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

Related posts

Leave a Comment