‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਪੰਜਾਬ ਨੈਸ਼ਨਲ ਬੈਂਕ ਵਲੋਂ ਆਪਣੇ ਸਰਕਲ ਆਫਿਸ ‘ਚ ਸਮੂਹ ਸਟਾਫ ਨੂੰ ਵੰਡੇ ਗਏ ਤਿਰੰਗੇ ਝੰਡੇ l

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ਜ਼ਿਲ੍ਹਾ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵਲੋਂ ਆਪਣੇ ਸਰਕਲ ਆਫਿਸ ਵਿਚ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਮੂਹ ਸਟਾਫ ਨੂੰ ਤਿਰੰਗਾ ਝੰਡੇ ਵੰਡੇ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਬੈਂਕ ਦੀਆਂ ਸਾਰੀਆਂ 80 ਬਰਾਂਚਾ ਨੂੰ ਵੀ 400 ਝੰਡੇ ਭੇਜੇ ਗਏ, ਤਾਂ ਜੋ ਸਾਰੀਆਂ ਬਰਾਂਚਾ ਉਪਰ ਇਹ ਝੰਡੇ ਲਹਿਰਾਏ ਜਾ ਸਕਣ। ਇਸ ਮੌਕੇ ਡਾ. ਰਜੇਸ਼ ਪ੍ਰਸ਼ਾਦ (ਡੀ.ਜੀ.ਐਮ.) ਸਰਕਲ ਹੈਡ, ਤਰਸੇਮ ਸਿੰਘ ਪੁਰੇਵਾਲ ਚੀਫ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਅਤੇ ਬੈਂਕ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਬੁਲਾਰਿਆਂ ਵਲੋਂ ਜਿਥੇ ਆਜ਼ਾਦੀ ਦੀ ਮਹੱਤਤਾ ਬਾਰੇ ਦੱਸਿਆ ਗਿਆ, ਉਥੇ ਆਜ਼ਾਦੀ ਸੰਗਰਾਮ ਵਿਚ ਕੁਰਬਾਨੀਆਂ ਦੇਣ ਵਾਲੇ ਦੇਸ਼ਾਂ ਭਗਤਾਂ ਨੂੰ ਵੀ ਯਾਦ ਕੀਤਾ ਗਿਆ।

Related posts

Leave a Comment