‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੈਚਾਂ ਦੇ ਦੂਜੇ ਦਿਨ ਵੀ ਖਿਡਾਰੀਆਂ ਨੇ ਖੂਬ ਵਹਾਇਆ  ਪਸੀਨਾ

ਹੁਸ਼ਿਆਰਪੁਰ (ਨਿਊਜ਼ ਪਲੱਸ)ਪੂਨਮ: ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਪੜਾਅ ਦੀਆਂ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਖਿਡਾਰੀਆਂ ਨੇ ਖੂਬ ਪਸੀਨਾ ਵਹਾਇਆ।  ਬਲਾਕ ਤਲਵਾੜਾ ਦੇ ਪਿੰਡ ਭਵਨੌਰ ਵਿੱਚ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਕਰਵਾਈ।  ਇਸ ਦੌਰਾਨ ਉਨ੍ਹਾਂ ਦੱਸਿਆ ਕਿ ਹੁਣ ਬਲਾਕ ਪੱਧਰੀ 6 ਖੇਡਾਂ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ, ਖੋ-ਖੋ ਅਤੇ  ਨੂੰ ਛੱਡ ਕੇ ਬਾਕੀ 22 ਖੇਡਾਂ ਦੇ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਦੀ ਮਿਤੀ 8 ਸਤੰਬਰ ਤੱਕ ਵਧਾ ਦਿੱਤੀ ਗਈ ਹੈ। 
 ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲੇ 12 ਤੋਂ 22 ਸਤੰਬਰ ਤੱਕ ਅਤੇ ਰਾਜ ਪੱਧਰੀ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ।  ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਇੱਛੁਕ ਖਿਡਾਰੀ ਵੈੱਬਸਾਈਟ www.punjabkhedmela2022.in ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਜਿਨ੍ਹਾਂ ਖਿਡਾਰੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਉਹ ਖੇਡ ਵਿਭਾਗ ਦੇ ਦਫ਼ਤਰਾਂ ਵਿੱਚ ਜਾ ਕੇ ਖੇਡ ਅਧਿਕਾਰੀਆਂ ਦੀ ਮਦਦ ਨਾਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਬਲਾਕ ਪੱਧਰੀ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਤਲਵਾੜਾ ਵਿੱਚ ਹੋਏ ਅੰਡਰ-14 ਵਾਲੀਬਾਲ ਮੁਕਾਬਲੇ ਵਿੱਚ ਸਰਕਾਰੀ ਮਿਡਲ ਸਕੂਲ ਸੰਧਾਨੀ ਜੇਤੂ ਰਿਹਾ।  ਕਬੱਡੀ ਅੰਡਰ-14 ਲੜਕਿਆਂ ਵਿੱਚ ਰਾਮਗੜ੍ਹ ਅਤੇ ਅੰਡਰ-17 ਲੜਕਿਆਂ ਵਿੱਚ ਤਲਵਾੜਾ ਸੈਕਟਰ-1 ਜੇਤੂ ਰਿਹਾ।  ਅੰਡਰ-21 ਕਬੱਡੀ ਲੜਕਿਆਂ ਦੇ ਮੈਚਾਂ ‘ਚ ਰਾਣਾ ਕਲੱਬ ਭੰਬੋਤਾੜ ਜੇਤੂ ਰਿਹਾ।  ਇਸ ਤੋਂ ਇਲਾਵਾ ਅਥਲੈਟਿਕਸ ਅੰਡਰ-14 600 ਮੀਟਰ ਦੌੜ, 200 ਮੀਟਰ ਦੌੜ, ਅੰਡਰ-17 ਦੇ 400 ਮੀਟਰ ਦੌੜ, 800 ਮੀਟਰ ਦੌੜ ਅਤੇ ਅੰਡਰ-21 ਦੇ 400 ਮੀਟਰ ਦੌੜ ਅਤੇ 800 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ।
 ਬਲਾਕ ਟਾਂਡਾ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੀਆਂ ਵਿੱਚ ਸਰਕਾਰੀ ਮਿਡਲ ਸਕੂਲ ਬੈਂਸ ਅਵਾਨ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਜਾਜਾ ਦੂਜੇ ਸਥਾਨ ’ਤੇ ਰਿਹਾ।  ਅੰਡਰ-17 ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਮਿਆਣੀ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਜਾਜਾ ਦੂਜੇ ਸਥਾਨ ’ਤੇ ਰਿਹਾ।  ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਮਸਿਤਪਾਲ ਪਹਿਲੇ ਅਤੇ ਗੁਰੂ ਨਾਨਕ ਮਿਸ਼ਨ ਸਕੂਲ ਝਾਂਵਾਂ ਦੂਜੇ ਸਥਾਨ ’ਤੇ ਰਿਹਾ।  ਅੰਡਰ-14 ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਮਸਿਤਪਾਲ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਹਰਸੀਪਿੰਡ ਦੂਜੇ ਸਥਾਨ ’ਤੇ ਰਿਹਾ।  ਫੁਟਬਾਲ ਅੰਡਰ-21 ਤੋਂ 40 ਲੜਕਿਆਂ ਵਿੱਚ ਬਾਬਾ ਦੀਪ ਸਿੰਘ ਕਲੱਬ ਖੁਣਖੁਣਕਲਾਂ ਪਹਿਲੇ ਅਤੇ ਚੜ੍ਹਦੀਕਲਾ ਸਪੋਰਟਸ ਕਲੱਬ ਟਾਂਡਾ ਦੂਜੇ ਸਥਾਨ ’ਤੇ ਰਿਹਾ।  ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਫਤਿਹ ਅਕੈਡਮੀ ਟਾਂਡਾ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਦੂਜੇ ਸਥਾਨ ’ਤੇ ਰਿਹਾ।  ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਜੇਤੂ ਰਿਹਾ।  ਅੰਡਰ-21 ਲੰਬੀ ਛਾਲ ਲੜਕਿਆਂ ਦੇ ਮੁਕਾਬਲੇ ਵਿੱਚ ਜੋਬਨਪ੍ਰੀਤ ਸਿੰਘ ਪਹਿਲੇ, ਯਸ਼ਜੀਤ ਸਿੰਘ ਦੂਜੇ ਅਤੇ ਅਭਿਸ਼ੇਕ ਤੀਜੇ ਸਥਾਨ ’ਤੇ ਰਹੇ।  ਅੰਡਰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ ਨਿਸ਼ਾ ਪਹਿਲੇ, ਹਰਮਨਪ੍ਰੀਤ ਦੂਜੇ, ਗੁਰਸ਼ਰਨਪ੍ਰੀਤ ਤੀਜੇ ਸਥਾਨ ’ਤੇ ਰਹੀ।  ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਅਜੀਤ ਪਹਿਲੇ, ਸਿਮਰਨ ਦੂਜੇ ਅਤੇ ਅਰਜੁਨ ਤੀਜੇ ਸਥਾਨ ’ਤੇ ਰਹੇ।  ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਸਿਮਰਨ ਪਹਿਲੇ, ਹਰਮਨਪ੍ਰੀਤ ਦੂਜੇ ਅਤੇ ਪੂਜਾ ਤੀਜੇ ਸਥਾਨ ’ਤੇ ਰਹੀ।  ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਰਮਵੀਰ ਪਹਿਲੇ, ਜਸ਼ਨ ਦੂਜੇ ਅਤੇ ਰਵੀ ਕੁਮਾਰ ਤੀਜੇ ਸਥਾਨ ’ਤੇ ਰਿਹਾ।  ਅੰਡਰ-14 ਲੰਬੀ ਛਾਲ ਮੁਕਾਬਲਿਆਂ ਵਿੱਚ ਰਾਜਪੁਰ ਦੀ ਪਰਮਿੰਦਰ ਕੌਰ ਪਹਿਲੇ, ਡਿਪਸ ਟਾਂਡਾ ਦੀ ਸੰਗੀਤਾ ਦੂਜੇ ਅਤੇ ਸਰਕਾਰੀ ਸਕੂਲ ਨਰਿਆਲ ਦੀ ਆਸ਼ਾ ਤੀਜੇ ਸਥਾਨ ’ਤੇ ਰਹੀ।
 ਬਲਾਕ- ਹੁਸ਼ਿਆਰਪੁਰ-2 ਵਾਲੀਬਾਲ ਅੰਡਰ-14 ਲੜਕਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਤੋਵਾਲ ਜੇਤੂ ਰਿਹਾ।  ਅੰਡਰ-17 ਲੜਕਿਆਂ ਵਿੱਚ ਜੀ.ਐਮ.ਏ  ਸਿਟੀ ਪਬਲਿਕ ਸਕੂਲ ਲੜਕੇ ਨੇ ਪਹਿਲਾ, ਰਿਆਤ-ਬਾਹਰਾ ਸਕੂਲ ਨੇ ਦੂਜਾ ਅਤੇ ਐੱਸ.ਡੀ.  ਸਿਟੀ ਪਬਲਿਕ ਸਕੂਲ ਤੀਜੇ ਸਥਾਨ ’ਤੇ ਰਿਹਾ।  ਵਾਲੀਬਾਲ-ਅੰਡਰ-21 ਲੜਕੇ ਵਿੱਚ ਪਿੰਡ ਢੱਕੋਵਾਲ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ ਦੂਜੇ ਅਤੇ ਐੱਸ.ਡੀ.  ਸਿਟੀ ਪਬਲਿਕ ਸਕੂਲ ਤੀਜੇ ਸਥਾਨ ’ਤੇ ਰਿਹਾ।  ਵਾਲੀਬਾਲ ਅੰਡਰ-17 ਲੜਕੀਆਂ ਵਿੱਚ ਜੀ.ਐਮ.ਏ  ਸਿਟੀ ਪਬਲਿਕ ਸਕੂਲ ਜੇਤੂ ਰਿਹਾ।  ਖੋ-ਖੋ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾ ਦੂਜੇ ਜਦਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾ ਪਹਿਲੇ ਅਤੇ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਦੂਜੇ ਸਥਾਨ ’ਤੇ ਰਿਹਾ।  ਖੋ-ਖੋ ਅੰਡਰ-21 ਲੜਕਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾ ਦੂਜੇ ਸਥਾਨ ’ਤੇ ਰਿਹਾ।  ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਪਹਿਲੇ ਅਤੇ ਖੜਕਾ ਦੂਜੇ ਸਥਾਨ ’ਤੇ ਰਿਹਾ।  ਖੋ-ਖੋ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਨਾਰੂ ਨੰਗਲ ਪਹਿਲੇ, ਖੜਕਾ ਦੂਜੇ ਸਥਾਨ ’ਤੇ ਰਿਹਾ।  ਲੜਕਿਆਂ ਦੇ ਮੁਕਾਬਲੇ ਵਿੱਚ ਖੜਕਾ ਪਹਿਲੇ ਅਤੇ ਅਜੜਾਮ ਦੂਜੇ ਸਥਾਨ ’ਤੇ ਰਹੇ।  ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰਾਵਰ ਪਹਿਲੇ ਸਥਾਨ ’ਤੇ ਰਿਹਾ, ਜਦੋਂ ਕਿ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਮਹਿਲਾਵਾਲੀ ਪਹਿਲੇ ਅਤੇ ਰਿਆਤ-ਬਾਹਰਾ ਸਕੂਲ ਦੂਜੇ ਸਥਾਨ ’ਤੇ ਰਿਹਾ।  ਲੜਕਿਆਂ ਦੇ ਅੰਡਰ-21 ਲੜਕਿਆਂ ਵਿੱਚੋਂ ਰਿਆਤ-ਬਾਹਰਾ ਪਹਿਲੇ ਅਤੇ ਨਸਰਾਲਾ ਸਕੂਲ ਦੂਜੇ ਸਥਾਨ ’ਤੇ ਰਿਹਾ।  ਅੰਡਰ-17 ਲੜਕਿਆਂ ਵਿੱਚੋਂ ਰਿਆਤ-ਬਾਹਰਾ ਪਹਿਲੇ, ਨਸਰਾਲਾ ਸਕੂਲ ਦੂਜੇ ਅਤੇ ਐੱਸ.ਡੀ.  ਸਿਟੀ ਪਬਲਿਕ ਸਕੂਲ ਆਦਮਵਾਲ ਤੀਜੇ ਸਥਾਨ ’ਤੇ ਰਿਹਾ।  ਕਬੱਡੀ ਸਰਕਲ ਅੰਡਰ-21 ਲੜਕਿਆਂ ਵਿੱਚ ਰਾਜਪੁਰ ਭਾਈਆ ਸਕੂਲ ਜੇਤੂ ਰਿਹਾ।  ਕਬੱਡੀ ਸਰਕਲ ਅੰਡਰ-14 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਸਾਹਰੀ ਪਹਿਲੇ ਅਤੇ ਸਰਕਾਰੀ ਸਕੂਲ ਦਾਦਾ ਦੂਜੇ ਸਥਾਨ ’ਤੇ ਰਿਹਾ।  ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਅੱਤੋਵਾਲ ਪਹਿਲੇ, ਸਰਕਾਰੀ ਸਕੂਲ ਨਸਰਾਲਾ ਦੂਜੇ ਅਤੇ ਸਰਕਾਰੀ ਹਾਈ ਸਕੂਲ ਸਾਹਰੀ ਤੀਜੇ ਸਥਾਨ ’ਤੇ ਰਿਹਾ।
ਬਲਾਕ ਮੁਕੇਰੀਆਂ ਦੇ ਰੱਸਾਕਸ਼ੀ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਬਹਿਬਲਮੰਝ ਪਹਿਲੇ ਅਤੇ ਟਾਂਡਾ ਰਾਮ ਸਹਾਏ ਦੂਜੇ ਸਥਾਨ ’ਤੇ ਰਹੇ ਜਦਕਿ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਟਾਂਡਾ ਰਾਮ ਸਹਾਏ ਪਹਿਲੇ ਅਤੇ ਬਹਿਬਲ ਮੰਝ ਦੂਜੇ ਸਥਾਨ ’ਤੇ ਰਹੇ।  ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਬਹਿਬਲ ਮੰਝ ਜੇਤੂ ਰਿਹਾ, ਜਦੋਂ ਕਿ ਲੜਕਿਆਂ ਦੇ ਮੁਕਾਬਲੇ ਵਿੱਚ ਬਹਿਬਲ ਮਾਂਝ ਪਹਿਲੇ ਅਤੇ ਟਾਂਡਾ ਰਾਮ ਸਹਾਏ ਦੂਜੇ ਸਥਾਨ ’ਤੇ ਰਹੇ।  ਅੰਡਰ-21 ਲੜਕੀਆਂ ਵਿੱਚ ਟਾਂਡਾ ਰਾਮ ਸਹਾਏ ਜੇਤੂ ਰਿਹਾ ਜਦਕਿ ਲੜਕਿਆਂ ਵਿੱਚ ਵੀ ਟਾਂਡਾ ਰਾਮ ਸਹਾਏ ਜੇਤੂ ਰਿਹਾ।  ਵਾਲੀਬਾਲ ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਸੀਨੀਅਰ ਸੈਕੰਡਰੀ ਸਕੂਲ ਹਰਸਾਮਨਸਰ ਅਤੇ ਮਹਿਤਾਬਪੁਰ ਫਾਈਨਲ ਵਿੱਚ ਪੁੱਜੇ।  ਅੰਡਰ-21 ਲੜਕਿਆਂ ਵਿੱਚ ਗੁਰੂ ਨਾਨਕ ਕਲੱਬ ਮੁਕੇਰੀਆਂ ਅਤੇ ਠਾਕੁਰ ਕਲੱਬ ਫਾਈਨਲ ਵਿੱਚ ਪੁੱਜੇ। ਬਲਾਕ ਗੜ੍ਹਸ਼ੰਕਰ ਵਿੱਚ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਸਕੂਲ ਰਾਮਪੁਰ ਬਿਲੜੋ ਜੇਤੂ ਰਿਹਾ।  ਅੰਡਰ-17 ਲੜਕੀਆਂ ਵਿੱਚੋਂ ਸਰਕਾਰੀ ਸਕੂਲ ਪੋਸੀ ਜੇਤੂ ਰਿਹਾ।  ਕਬੱਡੀ ਅੰਡਰ-14 ਵਿੱਚ ਸਰਕਾਰੀ ਸਕੂਲ ਗੜ੍ਹਸ਼ੰਕਰ, ਅੰਡਰ-17 ਵਿੱਚ ਗੁਰਬਿਸ਼ਨਪੁਰੀ ਅਤੇ ਅੰਡਰ-21 ਵਿੱਚ ਬੀਨੇਵਾਲ ਜੇਤੂ ਰਹੇ।  ਅੰਡਰ-17 ਫੁੱਟਬਾਲ ਲੜਕਿਆਂ ਵਿੱਚ ਡੀ.ਪੀ.ਐਸ  ਪਾਰੋਵਾਲ, ਅੰਡਰ-17 ਲੜਕਿਆਂ ਵਿੱਚ ਸਰਕਾਰੀ ਸਕੂਲ ਮਜਾਰਾ ਢੀਂਗਰੀਆਂ, ਅੰਡਰ-14 ਫੁੱਟਬਾਲ ਲੜਕਿਆਂ ਵਿੱਚ ਡੀਪੀਐਸ ਪਾਰੋਵਾਲ ਅਤੇ ਫੁੱਟਬਾਲ ਅੰਡਰ-21 ਵਿੱਚ ਸਰਕਾਰੀ ਸਕੂਲ ਧਮਾਈ ਜੇਤੂ ਰਹੇ ਹਨ।  ਵਾਲੀਬਾਲ ਅੰਡਰ-17 ਵਿੱਚ ਦੋਆਬਾ ਪਬਲਿਕ ਸਕੂਲ, ਅੰਡਰ-21 ਤੋਂ 40 ਵਿੱਚ ਕਾਲੇਵਾਲ ਅਤੇ ਅੰਡਰ-21 ਵਿੱਚ ਬੀਨੇਵਾਲ ਜੇਤੂ ਰਿਹਾ।

Related posts

Leave a Comment