ਸਲੱਮ ਏਰੀਆ ਦੇ ਸਕੂਲ ਕਾਟਨ ਯਾਰਡ ਵਿਖੇ ਲਗਵਾਇਆ ਗਿਆ ਮੈਡੀਕਲ ਕੈਂਪ

ਫਾਜ਼ਿਲਕਾ (ਨਿਊਜ਼ ਪਲੱਸ)ਪੂਨਮ: ਡਿਪਟੀ ਕਮਿਸ਼ਨਰ, ਫਾਜ਼ਿਲਕਾ ਡਾ. ਹਿਮਾਂਸ਼ੂ ਅਗਰਵਾਲ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਦੇ ਸਲੱਮ ਏਰੀਆ ਦੇ ਸਕੂਲ ਕਾਟਨ ਯਾਰਡ ਵਿਖੇ ਮੈਡੀਕਲ ਕੈਂਪ ਲਗਵਾਇਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਫਾਜ਼ਿਲਕਾ ਰੀਤੂ ਬਾਲਾ ਵੱਲੋਂ ਦੱਸਿਆ ਗਿਆ ਕਿ ਕੈਂਪ ਵਿੱਚ 53 ਬੱਚਿਆਂ ਦਾ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ।
ਮੈਡਮ ਰੀਤੂ ਬਾਲਾ ਨੇ ਬੱਚਿਆਂ ਨੂੰ ਜੀਵਨ ਦੇ ਵਿੱਚ ਪੜ੍ਹਾਈ ਲਿਖਾਈ ਦੀ ਕਿੰਨੀ ਜ਼ਰੂਰਤ ਹੈ, ਇਸ ਬਾਰੇ ਬੱਚਿਆਂ ਨੂੰ ਪ੍ਰੇਰਿਤ ਕੀਤਾ। ਬੱਚਿਆਂ ਨੂੰ ਸ਼ੁੱਧ ਵਾਤਾਵਰਣ ਅਤੇ ਆਪਣੇ ਆਲੇ– ਦੁਆਲੇ ਦੀ ਸਾਫ-ਸਫਾਈ ਦਾ ਧਿਆਨ ਰੱਖਣ ਦੇ ਨਾਲ-ਨਾਲ ਗੁੱਡ ਟੱਚ ਅਤੇ ਬੈਡ ਟੱਚ ਦੇ ਬਾਰੇ ਸਮਝਾਇਆ। ਉਹਨਾਂ ਨੇ ਸਲਮ ਏਰੀਆ ਤੋਂ ਆਏ ਬੱਚਿਆਂ ਨੂੰ ਸਮਝਾਇਆ ਕਿ ਉਹ ਆਪਣੇ ਆਸ -ਪੜੋਸ ਵਿੱਚ ਰਹਿਣ ਵਾਲੇ ਹੋਰ ਬੱਚਿਆਂ ਨੂੰ ਵੀ ਇਹਨਾਂ ਗੱਲਾਂ ਤੋਂ ਜਾਣੂ ਕਰਵਾ ਕੇ ਭਵਿੱਖ ਵਿੱਚ ਲੱਗਣ ਵਾਲੇ ਕੈਂਪ ਤੋਂ ਲਾਭ ਲੈਣ ਲਈ ਵੀ ਪ੍ਰੇਰਿਆ। ਕੈਂਪ ਦੌਰਾਨ ਡਾਕਟਰ ਕਾਜ਼ਮੀ, ਡਾਕਟਰ ਯੂਨੀਕ ਵੱਲੋਂ ਬੱਚਿਆਂ ਦਾ ਚੈੱਕਅਪ ਤਸੱਲੀਬਖਸ਼ ਕੀਤਾ ਗਿਆ। ਕੈਂਪ ਦੌਰਾਨ ਮੈਡੀਕਲ ਟੀਮ ਅਤੇ ਬਾਲ ਸੁਰੱਖਿਆ ਅਫ਼ਸਰ ਕੌਸ਼ਲ (IC), ਰੁਪਿੰਦਰ ਸਿੰਘ, ਰਮਨ ਝਾਂਬ, ਸਰਬਜੀਤ ਕੌਰ ਅਤੇ ਜਸਵਿੰਦਰ ਕੌਰ ਹਾਜ਼ਰ ਸਨ।

Related posts

Leave a Comment